ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਰਹਿਣ-ਸਹਿਣ ਦੇ ਖਰਚੇ ਵਿੱਚ ਮਦਦ ਕਰਨ ਲਈ ਕਿਹੜੀ ਸਹਾਇਤਾ ਉਪਲਬਧ ਹੈ। ਇਸ ਵਿੱਚ ਆਮਦਨ ਅਤੇ ਅਪੰਗਤਾ ਲਾਭ, ਬਿੱਲ ਅਤੇ ਭੱਤੇ, ਬੱਚਿਆਂ ਦੀ ਦੇਖਭਾਲ, ਰਿਹਾਇਸ਼ ਅਤੇ ਯਾਤਰਾ ਸ਼ਾਮਲ ਹਨ।
ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਨ੍ਹਾਂ ਲਿੰਕਾਂ ਤੇ ਜਾਉ:
1. ਆਉਣ ਤੋਂ ਪਹਿਲਾਂ ਕੋਈ ਹੁਨਰ ਸਿੱਖੋ ਜਿਵੇਂ ਕਿ ਖਾਣਾ ਬਣਾਉਣਾ, ਨਿਰਮਾਣ, ਮਕੈਨਿਕ, ਐਡਮਿਨ।
2. ਘੱਟੋ-ਘੱਟ 2 ਮਹੀਨਿਆਂ ਦੇ ਰਹਿਣ-ਸਹਿਣ ਦੇ ਖਰਚੇ ਉਦਾਹਰਨ ਲਈ £1,500 ਕੋਲ ਹੋਣ ਤਾਂ ਜੋ ਤੁਸੀਂ 1-3 ਮਹੀਨਿਆਂ ਲਈ ਸੌਖੇ ਹੋ ਸਕੋ ਅਤੇ ਜੇਕਰ ਕੋਈ ਅਚਾਨਕ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਤੁਸੀਂ ਤਿਆਰ ਹੋਵੋ।
3. ਦੂਜਿਆਂ 'ਤੇ ਭਰੋਸਾ ਕਰਨ ਦੀ ਬਜਾਏ ਸਵੈ-ਨਿਰਭਰ ਹੋਣ ਦੀ ਮਾਨਸਿਕਤਾ ਨਾਲ ਆਓ ਭਾਵੇਂ ਉਹ ਦੋਸਤ ਅਤੇ ਪਰਿਵਾਰ ਹੋਵੇ।
4. ਆਉਣ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਸਿੱਖੋ ਤਾਂ ਜੋ ਤੁਸੀਂ ਆਪਣੇ ਆਪ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰ ਸਕੋ ਅਤੇ ਤੁਸੀਂ ਆਪ ਵੀ ਸਮਝ ਸਕੋ। ਜੇਕਰ ਤੁਸੀਂ ਚੰਗੀ ਨੌਕਰੀ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੇ ਸੰਚਾਰ ਦੀ ਲੋੜ ਹੋਵੇਗੀ ਅਤੇ ਇਹ ਤੁਹਾਡੀ ਮਦਦ ਕਰੇਗਾ।
Share this page