ਆਪਣੇ ਆਪ ਦੀ ਰੱਖਿਆ ਕਰਨਾ

ਗਰੂਮਿੰਗ (ਜਿਨਸੀ ਸ਼ੋਸ਼ਣ)

ਗਰੂਮਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਬੱਚੇ, ਨੌਜਵਾਨ ਜਾਂ ਕਿਸੇ ਬਾਲਗ ਨਾਲ ਰਿਸ਼ਤਾ ਬਣਾਉਂਦਾ ਹੈ ਜਿਸ ਨੂੰ ਖ਼ਤਰਾ ਹੁੰਦਾ ਹੈ ਤਾਂ ਜੋ ਉਹ ਉਹਨਾਂ ਨਾਲ ਸ਼ੋਸ਼ਣ ਕਰ ਸਕਣ ਅਤੇ ਉਹਨਾਂ ਨੂੰ ਵਰਗਲਾ ਕੇ ਆਪਣੀ ਮਰਜੀ ਦੇ ਕੰਮ ਕਰਾ ਸਕਣ। ਸ਼ੋਸ਼ਣ ਆਮ ਤੌਰ 'ਤੇ ਜਿਨਸੀ ਜਾਂ ਵਿੱਤੀ ਹੁੰਦਾ ਹੈ, ਪਰ ਇਸ ਵਿੱਚ ਹੋਰ ਗੈਰ-ਕਾਨੂੰਨੀ ਕੰਮ ਵੀ ਸ਼ਾਮਲ ਹੋ ਸਕਦੇ ਹਨ।

 

ਕਦੇ-ਕਦਾਈਂ ਜਦੋਂ ਤੁਸੀਂ ਕੋਈ ਜਗ੍ਹਾ ਕਿਰਾਏ 'ਤੇ ਲੈਂਦੇ ਹੋ ਜਾਂ ਹੱਥ ਵਿੱਚ ਨਕਦ ਭੁਗਤਾਨ ਕਰ ਰਹੇ ਹੁੰਦੇ ਹੋ, ਤਾਂ ਇੱਕ ਮੌਕਾ ਹੁੰਦਾ ਹੈ ਕਿ ਕੋਈ ਮਾੜਾ ਮਕਾਨ ਮਾਲਕ ਜਾਂ ਕੰਮ ਦੇਣ ਵਾਲਾ ਤੁਹਾਡਾ ਜਿਨਸੀ ਸ਼ੋਸ਼ਣ ਕਰ ਸਕਦਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਉਹ ਗੱਲ ਮੰਨਣ ਦੀ ਲੋੜ ਨਹੀਂ ਹੈ ਜੋ ਉਹ ਤੁਹਾਨੂੰ ਕਰਨ ਲਈ ਕਹਿ ਰਹੇ ਹਨ। ਤੁਹਾਨੂੰ ਨਾਂਹ ਕਰਨ ਅਤੇ ਮਦਦ ਲੈਣ ਦਾ ਹੱਕ ਹੈ। ਜੇਕਰ ਕੋਈ ਤੁਹਾਡਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਤੁਹਾਡੀ ਗਲਤੀ ਨਹੀਂ ਹੈ, ਇਸ ਲਈ ਮਦਦ ਲਈ ਕਿਸੇ ਭਰੋਸੇਯੋਗ ਸੰਸਥਾ ਜਾਂ ਪੁਲਿਸ ਨਾਲ ਸੰਪਰਕ ਵਿੱਚ ਕੋਈ ਸ਼ਰਮ ਜਾਂ ਦੋਸ਼ ਨਹੀਂ ਹੈ।

ਗਰੂਮਿੰਗ (ਸ਼ੋਸ਼ਣ) ਦੀਆਂ ਕਿਸਮਾਂ

ਗਰੂਮਿੰਗ ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਹੋ ਸਕਦੀ ਹੈ ਅਤੇ ਇਹ ਦਿਨਾਂ ਤੋਂ ਸਾਲਾਂ ਤੱਕ - ਥੋੜ੍ਹੇ ਜਾਂ ਲੰਬੇ ਸਮੇਂ ਵਿੱਚ ਹੋ ਸਕਦੀ ਹੈ ।

ਆਨਲਾਈਨ

ਸ਼ੋਸ਼ਣ ਕਰਨ ਵਾਲੇ ਇਹ ਝੂਠ ਬੋਲਣ ਵਿੱਚ ਤੇਜ਼ ਹੁੰਦੇ ਹਨ ਕਿ ਉਹ ਕੌਣ ਹਨ, ਖਾਸ ਤੌਰ 'ਤੇ ਆਨਲਾਈਨ ਜਿੱਥੇ ਉਹ ਇੱਕ ਝੂਠੀ ਪਛਾਣ ਬਣਾ ਸਕਦੇ ਹਨ ਅਤੇ ਆਪਣੀ ਅਸਲ ਉਮਰ ਤੋਂ ਘੱਟ ਉਮਰ ਹੋਣ ਦਾ ਦਿਖਾਵਾ ਕਰ ਸਕਦੇ ਹਨ।

 

ਲੋਕਾਂ ਦੀ ਆਨਲਾਈਨ ਹੇਠ ਲਿਖੇ ਤਰੀਕਿਆਂ ਰਾਹੀ ਗਰੂਮਿੰਗ ਹੋ ਸਕਦੀ ਹੈ:

 

  • ਸੋਸ਼ਲ ਮੀਡੀਆ ਨੈੱਟਵਰਕ

  • ਲਿਖਤੀ ਸੁਨੇਹੇ ਅਤੇ ਮੈਸੇਜਿੰਗ ਐਪਸ, ਜਿਵੇਂ ਕਿ ਵਟਸਐਪ

  • ਈਮੇਲ

  • ਫੋਰਮਾਂ, ਗੇਮਾਂ ਅਤੇ ਐਪਾਂ ਵਿੱਚ ਲਿਖ ਕੇ, ਅਵਾਜ਼ ਅਤੇ ਵੀਡੀਓ ਚੈਟ

  • ਵਿਅਕਤੀਗਤ ਰੂਪ ਵਿੱਚ

  • ਇੱਕ ਸ਼ੋਸਕ ਇੱਕ ਅਜਨਬੀ ਹੋ ਸਕਦਾ ਹੈ ਜਾਂ ਕੋਈ ਅਜਿਹਾ ਵਿਅਕਤੀ ਹੋ ਸਕਦਾ ਹੈ ਜੋ ਪੀੜਤ ਨੂੰ ਪਹਿਲਾਂ ਹੀ ਜਾਣਦਾ ਹੈ ਅਤੇ ਭਰੋਸਾ ਕਰਦਾ ਹੈ, ਉਦਾਹਰਨ ਲਈ ਕਿਸੇ ਦੋਸਤ ਜਾਂ ਪਰਿਵਾਰ ਦੁਆਰਾ, ਜਾਂ ਕਿਸੇ ਕਲੱਬ ਵਿੱਚ ਜਿਸ ਵਿੱਚ ਉਹ ਜਾਂਦੇ ਹਨ।
ਗਰੂਮਿੰਗ ਦੇ ਚਿੰਨ੍ਹ

ਇਹ ਦੱਸਣਾ ਔਖਾ ਹੋ ਸਕਦਾ ਹੈ ਕਿ ਕੀ ਕਿਸੇ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ - ਚਿੰਨ੍ਹ ਹਮੇਸ਼ਾ ਸਪੱਸ਼ਟ ਨਹੀਂ ਹੁੰਦੇ ਅਤੇ ਲੁਕੇ ਹੋਏ ਹੋ ਸਕਦੇ ਹਨ।

 

ਦੇਖਣ ਲਈ ਕੁਝ ਸੰਕੇਤ:

  • ਕੀ ਉਹ ਇਸ ਗੱਲ ਨੂੰ ਲੁਕਾ ਰਹੇ ਹਨ ਕਿ ਉਹ ਆਪਣਾ ਸਮਾਂ ਕਿਵੇਂ ਬਿਤਾ ਰਹੇ ਹਨ?

  • ਕੀ ਉਹਨਾਂ ਦਾ ਕੋਈ ਵੱਡੀ ਉਮਰ ਦਾ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਹੈ?

  • ਕੀ ਉਨ੍ਹਾਂ ਕੋਲ ਪੈਸੇ ਜਾਂ ਨਵੀਆਂ ਚੀਜ਼ਾਂ ਹਨ ਜਿਵੇਂ ਕਿ ਕੱਪੜੇ ਅਤੇ ਮੋਬਾਈਲ ਫ਼ੋਨ ਜਿਨ੍ਹਾਂ ਦੀ ਉਹ ਜਾਣਕਾਰੀ ਨਹੀਂ ਦੇ ਸਕਦੇ ਜਾਂ ਨਹੀਂ ਦੇ ਰਹੇ ?

  • ਕੀ ਉਹ ਸ਼ਰਾਬ ਪੀ ਰਹੇ ਹਨ ਜਾਂ ਨਸ਼ੇ ਲੈ ਰਹੇ ਹਨ?

  • ਕੀ ਉਹ ਔਨਲਾਈਨ ਜਾਂ ਆਪਣੀਆਂ ਡਿਵਾਈਸਾਂ 'ਤੇ ਆਮ ਨਾਲੋਂ ਵੱਧ ਜਾਂ ਘੱਟ ਸਮਾਂ ਬਿਤਾ ਰਹੇ ਹਨ?

  • ਕੀ ਉਹ ਪਰੇਸ਼ਾਨ ਜਾਂ ਆਪਣੇ ਆਪ ਵਿੱਚ ਗੁੰਮ ਜਾਪਦੇ ਹਨ?

  • ਕੀ ਉਹ ਅਜਿਹੀ ਜਿਨਸੀ ਤਰਕਿਆਂ ਦੀ ਵਰਤੋਂ ਕਰ ਰਹੇ ਹਨ ਜੋ ਤੁਸੀਂ ਉਨ੍ਹਾਂ ਨੂੰ ਜਾਣਨ ਦੀ ਉਮੀਦ ਨਹੀਂ ਕਰਦੇ?

  • ਕੀ ਉਹ ਘਰ ਤੋਂ ਦੂਰ ਜ਼ਿਆਦਾ ਸਮਾਂ ਬਿਤਾ ਰਹੇ ਹਨ ਜਾਂ ਲੰਮੇਂ ਸਮੇਂ ਦੇ ਲਈ ਲਾਪਤਾ ਹੋ ਰਹੇ ਹਨ?

  • ਇੱਕ ਵਿਅਕਤੀ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਹ ਆਪਣੇ ਦੁਰਵਿਵਹਾਰ ਕਰਨ ਵਾਲੇ 'ਤੇ ਭਰੋਸਾ ਕਰੇਗਾ ਜੋ ਉਨ੍ਹਾਂ ਨੂੰ ਬਹੁਤ ਸਾਰਾ ਧਿਆਨ ਅਤੇ ਤੋਹਫ਼ੇ ਦੇ ਰਿਹਾ ਹੈ। ਨਾਲ ਹੀ, ਉਨ੍ਹਾਂ ਦੇ ਸ਼ੋਸ਼ਣ ਕਰਨ ਵਾਲੇ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੋ ਸਕਦੀ ਹੈ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ।
ਇਸਦੀ ਰਿਪੋਰਟ ਕਰੋ

ਗਰੂਮਿੰਗ ਕਰਨਾ ਇੱਕ ਅਪਰਾਧ ਹੈ। ਜੇਕਰ ਤੁਹਾਨੂੰ ਸ਼ੱਕ ਹੈ ਕਿ ਕਿਸੇ ਵਿਅਕਤੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਭਾਵੇਂ ਤੁਹਾਨੂੰ ਇਸ ਬਾਰੇ ਪੂਰਾ ਯਕੀਨ ਨਾ ਵੀ ਹੋਵੇ ਤਾਂ ਵੀ, ਕਿਰਪਾ ਕਰਕੇ ਇਸ ਬਾਰੇ ਕਿਸੇ ਨੂੰ ਦੱਸੋ।

 

ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਾਂ ਤੁਹਾਨੂੰ ਕਿਸੇ ਨੂੰ ਦੱਸਣਾ ਚਾਹੀਦਾ ਹੈ। ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਸ ਵੈਬਸਾਈਟ ਤੇ ਜਾਉ: https://www.met.police.uk/advice/advice-and-information/gr/grooming/

ਵਿਦਿਆਰਥੀ ਪ੍ਰਸੰਸਾ ਪੱਤਰ

ਉਨ੍ਹਾਂ ਨੂੰ ਤਾਂ ਹੀ ਆਉਣਾ ਚਾਹੀਦਾ ਹੈ ਜੇਕਰ ਉਨ੍ਹਾਂ ਨੇ ਇੱਥੇ ਆਉਣ ਤੋਂ ਪਹਿਲਾਂ ਹੀ ਸਹਾਇਤਾ ਦਾ ਪ੍ਰਬੰਧ ਕੀਤਾ ਹੋਵੇ। ਇੱਥੇ ਕੋਈ ਕੰਮ ਨਹੀਂ ਹੈ, ਇਸ ਲਈ ਇੱਥੇ ਅਤੇ ਪਿੱਛੇ ਘਰ ਤੋਂ ਸਹਾਇਤਾ ਯਕੀਨੀ ਬਣਾਓ।

Share this page

ਪੰਜਾਬੀ