ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ

ਰਹਿਣ ਦਾ ਪ੍ਰਬੰਧ

  • ਢੁਕਵੀਂ ਰਿਹਾਇਸ਼ ਲੱਭਣ ਵੇਲੇ, ਤੁਹਾਨੂੰ ਕਿਸੇ ਜਗ੍ਹਾ ਤੇ ਰਹਿਣ ਦੇ ਆਪਣੇ ਅਧਿਕਾਰ ਨੂੰ ਸਾਬਤ ਕਰਨ ਲਈ ਇੱਕ ਸ਼ੇਅਰ ਕੋਡ ਦੇਣ ਦੀ ਲੋੜ ਹੋ ਸਕਦੀ ਹੈ।

  • ਮਕਾਨ ਮਾਲਕ ਤੁਹਾਡੀ ਰਹਿਣ/ਵੀਜ਼ੇ ਦੀ ਇਜਾਜ਼ਤ ਦੇਖਣ ਲਈ ਕਹਿ ਸਕਦਾ ਹੈ।

  • ਉਹ ਇਹ ਦੇਖਣ ਲਈ ਤੁਹਾਡੇ ਬੀ ਆਰ ਪੀ ਵੇਰਵਿਆਂ ਦੀ ਵਰਤੋਂ ਕਰਨਗੇ ਕਿ ਤੁਸੀਂ ਯੂਕੇ ਵਿੱਚ ਕਿਰਾਏ ਦੀ ਰਿਹਾਇਸ਼ ਲੈਣ ਦੇ ਕਾਨੂੰਨੀ ਤੌਰ 'ਤੇ ਹੱਕਦਾਰ ਹੋ।

  • ਤੁਹਾਨੂੰ ਉਹਨਾਂ ਲੋਕਾਂ ਨਾਲ ਰਿਹਾਇਸ਼ ਸਾਂਝੀ ਕਰਨੀ ਸਹੀ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਵੇਂ ਕਿ ਦੂਜੇ ਵਿਦਿਆਰਥੀਆਂ ਨਾਲ ਇੱਕ ਘਰ ਵਿੱਚ ਰਹਿਣਾ, ਜਿੱਥੇ ਤੁਸੀਂ ਖਰਚਿਆਂ ਅਤੇ ਰੱਖ-ਰਖਾਅ ਵਿੱਚ ਮਦਦ ਕਰਨ ਲਈ ਆਪਸ ਵਿੱਚ ਮਿਲ ਕੇ ਕਿਰਾਏ ਨੂੰ ਆਪਸ ਵਿੱਚ ਸਾਂਝਾ ਕਰ ਸਕਦੇ ਹੋ।

  • ਹਮੇਸ਼ਾ ਇੱਕ ਲਿਖਤੀ ਕਿਰਾਏਦਾਰੀ ਸਮਝੌਤਾ ਰੱਖੋ।

 

ਇੱਕ ਫੁੱਲ-ਟਾਈਮ ਵਿਦਿਆਰਥੀ ਹੋਣ ਦੇ ਨਾਤੇ, ਤੁਸੀਂ ਕੌਂਸਲ ਟੈਕਸ ਲਈ ਛੋਟ ਦੇ ਯੋਗ ਹੋ ਸਕਦੇ ਹੋ । ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਸ ਵੈਬਸਾਈਟ ਤੇ ਜਾਉ: gov.uk/council-tax/discounts-for-full-time-students

ਤੁਸੀਂ ਇੱਥੇ ਸ਼ੇਅਰ ਕੋਡ ਬਾਰੇ ਹੋਰ ਵੇਰਵੇ ਪ੍ਰਾਪਤ ਕਰ ਸਕਦੇ ਹੋ: https://www.gov.uk/view-prove-immigration-status

https://www.gov.uk/prove-right-to-work/get-a-share-code-online

ਵਿਦਿਆਰਥੀ ਪ੍ਰਸੰਸਾ ਪੱਤਰ

1. ਤੁਹਾਡੇ ਖਾਤੇ ਵਿੱਚ ਘੱਟੋ-ਘੱਟ £7,000 ਜ਼ਰੂਰ ਹੋਵੇ। ਜੇਕਰ ਤੁਸੀਂ ਇੰਨੇ ਪੈਸੇ ਦੇ ਸਮਰੱਥ ਨਹੀਂ ਹੋ ਸਕਦੇ ਤਾਂ ਯੂਕੇ ਨਾ ਆਓ।

 

2. ਜੇਕਰ ਤੁਸੀਂ ਭਾਰਤ ਵਿੱਚ ਚੰਗੀ ਕਮਾਈ ਕਰ ਰਹੇ ਹੋ, ਉਦਾਹਰਣ ਵਜੋਂ 20,000 ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹੋ ਤਾਂ ਯੂਕੇ ਨਾ ਆਓ। ਜੇ ਤੁਸੀਂ ਸੋਚਦੇ ਹੋ ਕਿ ਭਾਰਤ ਵਿੱਚ 20,000 ਰੁਪਏ ਕੁਝ ਵੀ ਨਹੀਂ ਹੈ ਤਾਂ ਤੁਸੀਂ ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਇੱਥੇ 1 ਲੱਖ ਅਤੇ 2 ਲੱਖ ਕਮਾ ਸਕਦੇ ਹੋ - ਪਰ 80% ਪੈਸਾ ਤੁਸੀਂ ਯੂਕੇ ਵਿੱਚ ਖਰਚਿਆਂ ਨੂੰ ਪੂਰਾ ਕਰਨ ਲਈ ਵਰਤੋਗੇ। ਇਸ ਲਈ ਤੁਸੀਂ ਉਹੀ ਰਕਮ ਦੀ ਬਚਤ ਕਰੋਗੇ।

 

3. ਰਿਹਾਇਸ਼ - ਮੈਨੂੰ ਮਾਲਕ ਦੇ ਕਹੇ ਅਨੁਸਾਰ ਰਹਿਣਾ ਪੈਂਦਾ ਹੈ। ਯਕੀਨੀ ਬਣਾਓ ਕਿ ਤੁਸੀਂ ਯੂਨੀਵਰਸਿਟੀ ਦੇ ਨੇੜੇ ਰਹੋ ਜਾਂ ਆਉਣ ਜਾਣ ਦੇ ਖਰਚਿਆਂ ਨੂੰ ਬਚਾਉਣ ਲਈ ਰਿਹਾਇਸ਼ ਦੇ ਨੇੜੇ ਯੂਨੀਵਰਸਿਟੀ ਲੱਭੋ ।

Share this page

ਪੰਜਾਬੀ