ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ

ਕਾਲਜ ਜਾਂ ਯੂਨੀਵਰਸਿਟੀ ਲਈ ਰਜਿਸਟਰ ਕਰਨਾ

ਕਾਲਜ ਜਾਂ ਯੂਨੀਵਰਸਿਟੀ ਲਈ ਰਜਿਸਟਰ ਕਰਨਾ
  • ਤੁਹਾਡੇ ਇੱਥੇ ਪਹੁੰਚਣ ਤੋਂ ਪਹਿਲਾਂ, ਤੁਹਾਨੂੰ ਤੁਹਾਡੀ ਯੂਨੀਵਰਸਿਟੀ ਤੋਂ ਇੱਕ ਈਮੇਲ ਪ੍ਰਾਪਤ ਹੋਵੇਗੀ ਜਿਸ ਵਿੱਚ ਉਹਨਾਂ ਵੱਲੋਂ ਤੁਹਾਡੇ ਹਾਜ਼ਰ ਹੋਣ ਅਤੇ ਦਾਖਲਾ ਲੈਣ ਦੀ ਮਿਤੀ ਦੀ ਰੂਪਰੇਖਾ ਮਿਲੇਗੀ।
  • ਤੁਹਾਨੂੰ ਆਪਣੇ ਨਾਮਾਂਕਣ ਸੈਸ਼ਨ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ, ਕਿਉਂਕਿ ਇਹ ਪੁਸ਼ਟੀ ਕਰੇਗਾ ਕਿ ਤੁਸੀਂ ਰਜਿਸਟਰ ਹੋ ਗਏ ਹੋ।
  • ਉੱਥੇ ਤੁਹਾਨੂੰ ਯਕੀਨਨ ਤੁਹਾਡੀ ਟਾਈਮ ਟੇਬਲ ਅਤੇ ਸਰੋਤ ਦਿੱਤੇ ਜਾਣਗੇ। ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਲੈਕਚਰ ਅਤੇ ਕਲਾਸਾਂ ਲਈ ਕਿੱਥੇ ਜਾਣਾ ਹੈ।
  • ਇਹ ਯਕੀਨੀ ਬਣਾਓ ਕਿ ਜਿਸ ਯੂਨੀਵਰਸਿਟੀ ਲਈ ਤੁਸੀਂ ਰਜਿਸਟਰ ਕਰ ਰਹੇ ਹੋ ਉਸ ਲਈ ਤੁਹਾਡਾ ਸਵੀਕ੍ਰਿਤੀ ਪੱਤਰ ਜਾਇਜ਼ ਹੈ, ਕਿਉਂਕਿ ਘਪਲੇ ਕਰਨ ਵਾਲੇ ਕਈ ਵਾਰ ਜਾਅਲੀ ਪੱਤਰ ਭੇਜਦੇ ਹਨ।
ਯੂਨੀਵਰਸਿਟੀ ਮਦਦ ਅਤੇ ਸਹੂਲਤਾਂ

ਇੰਟਰਨੈਸ਼ਨਲ ਸਟੂਡੈਂਟ ਸਪੋਰਟ ਕਿਸੇ ਵੀ ਮਸਲੇ, ਜਿਸਦਾ ਤੁਸੀਂ ਸਾਹਮਣਾ ਕਰ ਰਹੇ ਹੋਵੋ, ਲਈ ਤੁਹਾਡਾ ਪਹਿਲਾ ਸੰਪਰਕ ਹੋਵੇਗਾ, ਭਾਵੇਂ ਉਹ ਤੁਹਾਡੇ :

  • ਕੋਰਸ
  • ਵੀਜ਼ਾ
  • ਰਿਹਾਇਸ਼
  • ਜਾਂ ਕੋਈ ਵੀ ਨਿੱਜੀ ਸਮੱਸਿਆ ਜਿਸ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਨਾਲ ਸਬੰਧਤ ਹੋਵੇ

ਜੇਕਰ ਉਹ ਖੁਦ ਤੁਹਾਡੀ ਮਦਦ ਕਰਨ ਵਿੱਚ ਅਸਮਰੱਥ ਹਨ, ਤਾਂ ਉਹ ਤੁਹਾਡਾ ਸਬੰਧਤ ਲੋਕਾਂ ਨਾਲ ਸੰਪਰਕ ਕਰਵਾ ਸਕਦੇ ਹਨ।

ਵਿਦਿਆਰਥੀ ਪ੍ਰਸੰਸਾ ਪੱਤਰ

ਹਰ ਵਿਦਿਆਰਥੀ ਦਾ ਸੁਆਗਤ ਹੈ ਪਰ ਯਾਦ ਰੱਖੋ ਕਿ ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।

Share this page

ਪੰਜਾਬੀ