ਆਪਣੇ ਆਪ ਦੀ ਰੱਖਿਆ ਕਰਨਾ

Scams

  • ਇਹ ਜ਼ਰੂਰੀ ਹੈ ਕਿ ਤੁਸੀਂ ਚੌਕਸ ਰਹੋ ਕਿਉਂਕਿ ਅਫ਼ਸੋਸ ਦੀ ਗੱਲ ਹੈ ਕਿ ਕੁਝ ਵਿਅਕਤੀ ਯੂਕੇ ਵਿੱਚ ਕਮਜ਼ੋਰ ਵਿਦਿਆਰਥੀਆਂ ਦਾ ਫਾਇਦਾ ਉਠਾਉਣਗੇ।
  • ਤੁਸੀਂ ਕਿਸੇ ਵੀ ਐਸੇ ਘੁਟਾਲੇ ਦਾ ਸ਼ਿਕਾਰ ਨਾ ਹੋਵੋ ਜਿਸ ਵਿੱਚ ਕਿਸੇ ਨੂੰ ਵੱਡੀ ਰਕਮ ਦਿੱਤੀ ਜਾਵੇ ਤੇ ਉਹ ਤੁਹਾਨੂੰ ਯੂਕੇ ਵਿੱਚ ਕੰਮ/ਸੈਟਲਮੈਂਟ ਦਾ ਵਾਅਦਾ ਕਰਨ ।
  • ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕੋਈ ਵੀ ਪੈਸਾ ਸੌਂਪਣ ਤੋਂ ਪਹਿਲਾਂ ਉਚਿਤ ਕਾਨੂੰਨੀ ਸਲਾਹ ਲਓ।
  • ਇਹ ਆਮ ਹੋ ਗਿਆ ਹੈ ਕਿ ਵਿਦਿਆਰਥੀਆਂ ਨੂੰ ਪੈਸੇ ਦੇ ਕੇ ਸਕਿਲਡ ਵਰਕਰ ਵੀਜ਼ਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਜਲਦੀ ਹੀ, ਵਿਅਕਤੀ ਸੰਪਰਕ ਤੋਂ ਬਾਹਰ ਹੋ ਜਾਂਦਾ ਹੈ। ਜਿਸ ਨਾਲ ਤੁਸੀਂ ਆਪਣਾ ਪੈਸਾ ਗੁਆ ਸਕਦੇ ਹੋ ਅਤੇ ਆਪਣੇ ਆਪ ਨੂੰ ਇੱਕ ਮੁਸ਼ਕਲ ਸਥਿਤੀ ਵਿੱਚ ਪਾ ਸਕਦੇ ਹੋ।
  • ਸਰਕਾਰ ਵੀ ਇਨ੍ਹਾਂ ਘੁਟਾਲਿਆਂ ਤੋਂ ਜਾਣੂ ਹੋ ਗਈ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਦੀ ਸ਼ਿਕੰਜਾ ਕੱਸ ਰਹੀ ਹੈ ਅਤੇ ਜਾਂਚ ਕਰ ਰਹੀ ਹੈ।
  • ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਇੱਕ ਹੁਨਰਮੰਦ ਵਰਕਰ ਵੀਜ਼ਾ ਜਾਂ ਗ੍ਰੈਜੂਏਟ ਵੀਜ਼ਾ ਵਿੱਚ ਬਦਲਣ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਤੁਸੀਂ ਸਫਲਤਾਪੂਰਵਕ ਆਪਣਾ ਕੋਰਸ ਪੂਰਾ ਨਹੀਂ ਕਰ ਲੈਂਦੇ। ਇਸਲਈ ਤੁਹਾਡੀ ਡਿਗਰੀ ਨੂੰ ਪੂਰਾ ਕਰਨਾ ਤੁਹਾਡੇ ਹਿੱਤ ਵਿੱਚ ਹੋਵੇਗਾ ਤਾਂ ਜੋ ਤੁਸੀਂ ਹੋਰ ਵੀਜ਼ਾ ਵਿਕਲਪਾਂ ਵੱਲ ਧਿਆਨ ਦੇ ਸਕੋ ।

ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਨ੍ਹਾਂ ਲਿੰਕਾਂ ਤੇ ਜਾਉ: ncsc.gov.uk/collection/phishing-scams

ਵਿਦਿਆਰਥੀ ਪ੍ਰਸੰਸਾ ਪੱਤਰ

ਜੇਕਰ ਤੁਸੀਂ ਯੂਕੇ ਆਉਣ ਲਈ ਇੰਨਾ ਪੈਸਾ ਖਰਚ ਕਰਨਾ ਹੈ, ਤਾਂ ਤੁਹਾਨੂੰ ਉਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਖੋਲ੍ਹਣਾ ਬਿਹਤਰ ਹੈ। ਇੱਥੇ ਯੂਕੇ ਵਿੱਚ ਤੁਹਾਨੂੰ ਨੌਕਰੀ ਲੱਭਣ ਦੀ ਔਖ ਹੋਵੇਗੀ ਅਤੇ ਫਿਰ ਚਿੰਤਾ ਹੋਵੇਗੀ ਕਿਉਂਕਿ ਤੁਸੀਂ ਘਰ-ਘਰ ਜਾ ਕੇ ਰਹਿਣ ਲਈ ਘਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ। ਜੇਕਰ ਤੁਸੀਂ ਪੜ੍ਹਾਈ ਕਰਨ ਆ ਰਹੇ ਹੋ ਤਾਂ ਅਜਿਹਾ ਪੰਜਾਬ ਵਿੱਚ ਕਰਨਾ ਹੀ ਬਿਹਤਰ ਹੈ।

Share this page

ਪੰਜਾਬੀ