ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ

ਵੀਜ਼ਾ ਵਧਾਉਣ ਦੇ ਵਿਕਲਪ

ਆਪਣੀ ਬੈਚਲਰ ਜਾਂ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਤੁਸੀਂ 2 ਸਾਲਾਂ ਦੇ ਪੋਸਟ-ਸਟੱਡੀ ਵਰਕ ਵੀਜ਼ਾ ਲਈ (ਗ੍ਰੈਜੂਏਟ ਵੀਜ਼ਾ) ਜਾਂ ਜੇ ਤੁਸੀਂ ਪੀਐਚਡੀ ਪੂਰੀ ਕਰ ਲਈ ਹੈ ਤਾਂ 3 ਸਾਲ ਲਈ ਅਰਜ਼ੀ ਦੇ ਸਕਦੇ ਹੋ । ਇਸ ਨਾਲ ਤੁਹਾਨੂੰ ਯੂਕੇ ਵਿੱਚ 2 ਸਾਲਾਂ ਲਈ ਕੰਮ ਕਰਨ ਦੀ ਇਜਾਜ਼ਤ ਮਿਲੇਗੀ ।

  • ਇਸ ਸਮੇਂ ਦੌਰਾਨ ਜੇਕਰ ਤੁਸੀਂ ਇੱਕ ਅਜਿਹੇ ਕੰਮ ਦੇਣ ਵਾਲੇ ਨੂੰ ਲੱਭਣ ਦੇ ਯੋਗ ਹੋ ਜੋ ਹੋਮ ਆਫਿਸ ਨਾਲ ਸਪਾਂਸਰ ਵਜੋਂ ਰਜਿਸਟਰਡ ਹੈ, ਤੇ ਬਸ਼ਰਤੇ ਤੁਸੀਂ ਆਪਣਾ ਕੋਰਸ ਪੂਰਾ ਕਰ ਲਿਆ ਹੋਵੇ, ਤਾਂ ਤੁਸੀਂ ਇੱਕ ਸਕਿਲਡ ਵਰਕਰ ਵੀਜ਼ਾ ਵਿੱਚ ਬਦਲਣ ਲਈ ਸਪਾਂਸਰ ਕੀਤੇ ਜਾ ਸਕਦੇ ਹੋ।
  • ਸਾਲ 2023 ਦੀਆਂ ਗਰਮੀਆਂ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ, ਤੁਸੀਂ ਗ੍ਰੈਜੂਏਟ ਵੀਜ਼ਾ ਜਾਂ ਹੁਨਰਮੰਦ ਵਰਕਰ ਵੀਜ਼ਾ ਸ਼੍ਰੇਣੀ ਵਿੱਚ ਬਦਲਣ ਦੇ ਯੋਗ ਹੋਣ ਲਈ ਆਪਣਾ ਕੋਰਸ ਪੂਰਾ ਕਰਨਾ ਪਵੇਗਾ। ਹਾਲਾਂਕਿ ਤੁਹਾਨੂੰ ਪੜ੍ਹਾਈ ਕਰਨੀ ਔਖੀ ਲੱਗ ਸਕਦੀ ਹੈ, ਪਰ ਆਪਣਾ ਕੋਰਸ ਪੂਰਾ ਕਰਨਾ ਤੁਹਾਡੇ ਫਾਇਦੇ ਵਿੱਚ ਹੋਵੇਗਾ ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡੇ ਵੀਜ਼ਾ ਵਧਾਉਣ ਦੇ ਵਿਕਲਪ ਸੀਮਤ ਹਨ।
  • ਵੱਡੀ ਰਕਮ ਦੇ ਭੁਗਤਾਨ ਕਰਨ ਲਈ ਸਪਾਂਸਰਸ਼ਿਪ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ ਸੁਚੇਤ ਹੋਣਾ ਮਹੱਤਵਪੂਰਨ ਹੈ। ਇਹ ਗੈਰ-ਕਾਨੂੰਨੀ ਹੈ ਅਤੇ ਤੁਸੀਂ ਸ਼ੋਸ਼ਣ ਦੇ ਸ਼ਿਕਾਰ ਹੋ ਜਾਂਦੇ ਹੋ ਕਿਉਂਕਿ ਕਈ ਵਾਰ ਇਹ ਧੋਖਾਧੜੀ ਵਾਲੀਆਂ ਕੰਪਨੀਆਂ ਹੋ ਸਕਦੀਆਂ ਹਨ ਜੋ ਤੁਹਾਨੂੰ ਕੰਮ ਦੀ ਪੇਸ਼ਕਸ਼ ਨਹੀਂ ਕਰ ਸਕਦੀਆਂ, ਜਾਂ ਉਨ੍ਹਾਂ ਕੋਲ ਕੰਮ ਦੀ ਜਗ੍ਹਾ ਮੌਜੂਦ ਨਹੀਂ ਹੈ ਅਤੇ ਤੁਹਾਨੂੰ ਆਪਣਾ ਦਿੱਤਾ ਪੈਸਾ ਵਾਪਸ ਨਹੀਂ ਮਿਲੇਗਾ ।
  • ਜੇਕਰ ਤੁਹਾਨੂੰ ਕਿਸੇ ਵੀ ਗੱਲ ਬਾਰੇ ਪੱਕਾ ਨਹੀਂ ਹੈ, ਤਾਂ ਤੁਹਾਨੂੰ ਕਿਸੇ ਨੂੰ ਵੀ ਪੈਸਾ ਦੇਣ ਤੋਂ ਪਹਿਲਾਂ ਹਮੇਸ਼ਾ ਪੇਸ਼ੇਵਰ ਸਲਾਹ ਲੈਣੀ ਚਾਹੀਦੀ ਹੈ।
  • ਤੁਹਾਨੂੰ ਕਿਸੇ ਇਮੀਗ੍ਰੇਸ਼ਨ ਮਾਹਰ ਤੋਂ ਸਹਾਇਤਾ ਦੀ ਲੋੜ ਪਵੇਗੀ ਜੋ ਤੁਹਾਨੂੰ ਕਾਨੂੰਨੀ ਸਲਾਹ ਦੇਣ ਦੇ ਯੋਗ ਹੋਵੇਗਾ। ਆਪਣੇ ਨੇੜੇ ਦੇ ਨਿਯੰਤ੍ਰਿਤ ਵਕੀਲ ਨੂੰ ਲੱਭਣ ਲਈ ਲਾਅ ਸੋਸਾਇਟੀ ਦੀ ਵੈੱਬਸਾਈਟ ਦੇਖਣਾ ਲਾਭਦਾਇਕ ਹੋਵੇਗਾ।

ਹੋਰ ਮਦਦ ਅਤੇ ਜਾਣਕਾਰੀ ਲਈ, ਕਿਰਪਾ ਕਰਕੇ ਇਨ੍ਹਾਂ ਲਿੰਕਾਂ ਤੇ ਜਾਉ:

ucas.com/undergraduate/applying-university/ucas-undergraduate-international-eu-students

https://www.lawsociety.org.uk/en

ਵਿਦਿਆਰਥੀ ਪ੍ਰਸੰਸਾ ਪੱਤਰ

ਕਿਉਂਕਿ ਮੈਂ ਆਪਣੇ ਹੁਨਰ ਦੇ ਆਧਾਰ 'ਤੇ ਨੌਕਰੀ ਪ੍ਰਾਪਤ ਕੀਤੀ ਹੈ ਅਤੇ ਭਾਸ਼ਾ ਜਾਣਨਾ ਇਸ ਨੂੰ ਥੋੜ੍ਹਾ ਆਸਾਨ ਬਣਾਉਂਦਾ ਹੈ। ਬਾਹਰਮੁਖੀ ਬਣੋ ਤਾਂ ਜੋ ਤੁਸੀਂ ਆਸਾਨੀ ਨਾਲ ਲੋਕਾਂ ਨਾਲ ਗੱਲਬਾਤ ਕਰ ਸਕੋ ਅਤੇ ਨੈੱਟਵਰਕਿੰਗ ਕਰ ਸਕੋ। ਇਹ ਨੌਕਰੀ ਦੇ ਮੌਕਿਆਂ ਅਤੇ ਸਪਾਂਸਰਸ਼ਿਪ ਲਈ ਤੁਹਾਡੀ ਸਹਾਇਤਾ ਕਰੇਗਾ। ਇੱਕ ਚੰਗਾ ਰਿਸ਼ਤਾ ਕਾਇਮ ਰੱਖਣ ਦੇ ਯੋਗ ਹੋਣਾ।

Share this page

ਪੰਜਾਬੀ